ਤੁਹਾਡੀ ਭਾਸ਼ਾ ਵਿੱਚ ਜਾਣਕਾਰੀ | Punjabi

ਸਾਡੇ ਨਾਲ ਸੰਪਰਕ ਕਿਵੇਂ ਕਰਨਾ ਹੈ

ਸਾਡੀ ਬਹੁਭਾਸ਼ਾਈ ਟੀਮ ਅਰਬੀ, ਤੁਰਕੀ, ਯੂਨਾਨੀ, ਅਰਬੀ ਭਾਸ਼ਾ ਦੀ ਉਪਭਾਸ਼ਾ ਲੈਬਨਾਨੀ, ਹਿੰਦੀ ਅਤੇ ਇਤਾਲਵੀ ਬੋਲਦੀ ਹੈ। ਤੁਸੀਂ ਹੇਠਾਂ ਦਿੱਤੇ ਦਿਨਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸਾਨੂੰ 9205 2200 'ਤੇ ਫ਼ੋਨ ਕਰਕੇ ਇਹਨਾਂ ਵਿੱਚੋਂ ਕਿਸੇ ਇੱਕ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰ ਸਕਦੇ ਹੋ:

ਅਰਬੀ: ਸੋਮਵਾਰ ਅਤੇ ਵੀਰਵਾਰ

ਤੁਰਕੀ: ਮੰਗਲਵਾਰ ਅਤੇ ਬੁੱਧਵਾਰ

ਯੂਨਾਨੀ: ਬੁੱਧਵਾਰ

ਅਰਬੀ ਭਾਸ਼ਾ ਦੀ ਉਪਭਾਸ਼ਾ ਲੈਬਨਾਨੀ: ਮੰਗਲਵਾਰ ਅਤੇ ਸ਼ੁੱਕਰਵਾਰ

ਹਿੰਦੀ: ਸ਼ੁੱਕਰਵਾਰ

ਇਤਾਲਵੀ: ਸੋਮਵਾਰ

ਕੋਈ ਹੋਰ ਭਾਸ਼ਾ ਬੋਲਦੇ ਹੋ? ਅਸੀਂ ਅਜੇ ਵੀ ਤੁਹਾਡੀ ਮੱਦਦ ਕਰ ਸਕਦੇ ਹਾਂ। ਫ਼ੋਨ ਕਰੋ ਅਤੇ ਸਾਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ, ਅਤੇ ਅਸੀਂ ਮੁਫ਼ਤ ਵਿੱਚ ਫ਼ੋਨਲਾਈਨ 'ਤੇ ਦੁਭਾਸ਼ੀਆ ਲਿਆ ਸਕਦੇ ਹਾਂ।

ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਫ਼ੋਨ ਕਰੀਏ? ਅਸੀਂ ਮੁਫ਼ਤ ਵਾਪਸ ਫ਼ੋਨ ਕਰਨ ਦੀ ਸੇਵਾ ਦੀ ਪੇਸ਼ਕਸ਼ ਕਰਦੇ ਹਾਂ। ਹੇਠਾਂ ਦਿੱਤੇ ਫਾਰਮ ਵਿੱਚੋਂ ਇੱਕ ਤਰਜੀਹੀ ਸਮਾਂ ਚੁਣੋ:

ਫ਼ੋਨ: 9205 2200
ਸਵੇਰੇ 8 ਵਜੇ - ਸ਼ਾਮ 5 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ

ਈ-ਮੇਲ: contactus@hume.vic.gov.au

ਕਿਰਪਾ ਕਰਕੇ ਨੋਟ ਕਰੋ: ਜਦੋਂ ਤੁਸੀਂ ਕਿਸੇ ਹੋਰ ਵੈੱਬਪੇਜ 'ਤੇ ਕਲਿੱਕ ਕਰਦੇ ਹੋ ਤਾਂ ਇਹ ਆਟੋਮੈਟਿਕ ਅੰਗਰੇਜ਼ੀ ਭਾਸ਼ਾ ਵਿੱਚ ਦਿੱਖਣ ਲਈ ਸੈੱਟ ਕੀਤਾ ਹੋ ਸਕਦਾ ਹੈ। ਇਸ ਪੰਨੇ ਦੇ ਉੱਪਰ ਸੱਜੇ ਪਾਸੇ ਡ੍ਰੌਪ-ਡਾਉਨ ਸੂਚੀ ਵਿੱਚੋਂ ਆਪਣੀ ਪਸੰਦੀਦਾ ਭਾਸ਼ਾ ਚੁਣੋ। ਇਸ ਵੈੱਬਸਾਈਟ ਦੇ ਕੁੱਝ ਪੰਨੇ ਮਸ਼ੀਨੀ ਅਨੁਵਾਦ ਦੀ ਵਰਤੋਂ ਕਰਦੇ ਹਨ। ਇਸ ਵੈੱਬਸਾਈਟ 'ਤੇ ਉਪਲਬਧ ਫਾਰਮ ਅੰਗਰੇਜ਼ੀ ਵਿੱਚ ਲਿਖੇ ਗਏ ਹਨ। ਜੇਕਰ ਤੁਹਾਨੂੰ ਇਹਨਾਂ ਨੂੰ ਭਰਨ ਵਿੱਚ ਮੱਦਦ ਦੀ ਲੋੜ ਹੈ ਤਾਂ ਸਾਨੂੰ ਫ਼ੋਨ ਕਰੋ।

ਕਿਸੇ ਮੁੱਦੇ ਦੀ ਰਿਪੋਰਟ ਕਰਨਾ

ਸਾਨੂੰ ਹਿਊਮ ਵਿਚਲੇ ਕਿਸੇ ਵੀ ਮੁੱਦੇ ਬਾਰੇ ਸੂਚਿਤ ਕਰੋ, ਜਿਸ ਵਿੱਚ ਗ੍ਰੈਫਿਟੀ, ਗੁਆਚੇ ਜਾਂ ਨੁਕਸਾਨੇ ਗਏ ਕੂੜੇਦਾਨ, ਦਰੱਖਤਾਂ ਦੀਆਂ ਡਿੱਗੀਆਂ ਟਾਹਣੀਆਂ, ਬੰਦ ਹੋਈਆਂ ਡਰੇਨਾਂ, ਸਥਾਨਕ ਸੜਕਾਂ ਵਿੱਚ ਪਏ ਟੋਏ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ।

ਕਿਸੇ ਮੁੱਦੇ ਜਾਂ ਹੇਠਾਂ ਦਿੱਤੇ ਫਾਰਮ ਦੀ ਰਿਪੋਰਟ ਕਰਨ ਲਈ Snap Send Solve ( ਐਪਲ ਆਈਫ਼ੋਨ , , ਐਂਡਰਾਇਡ ਸਮਾਰਟ ਫ਼ੋਨ ਜਾਂ ਵੈੱਬ ਐਪ ਅੰਗਰੇਜ਼ੀ ਅਤੇ ਸਰਲੀਕ੍ਰਿਤ ਚੀਨੀ ਵਿੱਚ ਉਪਲਬਧ ਹੈ) ਦੀ ਵਰਤੋਂ ਕਰੋ। ਬਸ ਸਾਨੂੰ ਦੱਸੋ ਕਿ ਕਿੱਥੇ, ਇੱਕ ਫ਼ੋਟੋ ਲਓ ਅਤੇ ਅਸੀਂ ਇਸਨੂੰ ਹੱਲ ਕਰਾਂਗੇ।

ਜੇਕਰ ਤੁਹਾਡਾ ਮੁੱਦਾ ਸੁਰੱਖਿਆ ਪ੍ਰਤੀ ਖ਼ਤਰਾ ਹੈ, ਜਾਂ ਤੁਸੀਂ ਰਿਪੋਰਟ ਦੇਣ ਲਈ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਸਾਨੂੰ 9205 2200 'ਤੇ ਫ਼ੋਨ ਕਰੋ।

ਤੁਸੀਂ ਅੱਜ ਕਿਹੜੀ ਜਾਣਕਾਰੀ ਲੱਭ ਰਹੇ ਹੋ?

ਰੀਸਾਈਕਲਿੰਗ, ਕੂੜਾ-ਕਰਕਟ ਅਤੇ ਰੱਦੀ ਇਕੱਠਾ ਕਰਨਾ

ਇਹ ਪਤਾ ਕਰਨ ਲਈ ਆਪਣਾ ਪਤਾ ਭਰਕੇ ਇੱਥੇ ਲੱਭੋ ਕਿ ਤੁਹਾਡਾ ਕੂੜੇਦਾਨ ਕਿਸ ਦਿਨ ਖਾਲੀ ਕੀਤਾ ਜਾਵੇਗਾ ਅਤੇ ਕਿਸ ਹਫ਼ਤੇ ਆਪਣੇ ਰੀਸਾਈਕਲਿੰਗ ਅਤੇ ਭੋਜਨ ਅਤੇ ਬਗੀਚੇ ਵਾਲੇ ਕੂੜੇਦਾਨ ਨੂੰ ਬਾਹਰ ਰੱਖਣਾ ਹੈ।

ਆਮ ਕੂੜੇ ਵਾਲੇ ਕੂੜੇਦਾਨ (ਲਾਲ ਢੱਕਣ ਵਾਲੇ) ਹਰ ਹਫ਼ਤੇ ਖਾਲੀ ਕੀਤੇ ਜਾਂਦੇ ਹਨ।

ਰੀਸਾਈਕਲਿੰਗ ਕੂੜੇਦਾਨ (ਪੀਲੇ ਢੱਕਣ ਵਾਲੇ) ਨੂੰ ਹਰ ਦੂਜੇ ਹਫ਼ਤੇ ਖਾਲੀ ਕੀਤਾ ਜਾਂਦਾ ਹੈ।

ਭੋਜਨ ਅਤੇ ਬਗੀਚੇ ਵਾਲੇ ਕੂੜੇਦਾਨ (ਹਰੇ ਢੱਕਣ ਵਾਲੇ) ਨੂੰ ਹਰ ਦੂਜੇ ਹਫ਼ਤੇ ਖਾਲੀ ਕੀਤਾ ਜਾਂਦਾ ਹੈ, ਰੀਸਾਈਕਲਿੰਗ ਕੂੜੇਦਾਨ ਨਾਲ ਵਾਰੋ-ਵਾਰੀ ਬਦਲਿਆ ਜਾਂਦਾ ਹੈ। ਭੋਜਨ ਦੀ ਸਾਰੀ ਰਹਿੰਦ-ਖੂੰਹਦ ਤੁਹਾਡੇ ਭੋਜਨ ਅਤੇ ਬਗੀਚੇ ਵਾਲੇ ਕੂੜੇਦਾਨ ਵਿੱਚ ਜਾ ਸਕਦੀ ਹੈ।

ਜੇਕਰ ਤੁਹਾਡੇ ਕੋਲ ਇਸ ਸਮੇਂ ਭੋਜਨ ਅਤੇ ਬਗੀਚੇ ਵਾਲਾ ਕੂੜੇਦਾਨ ਨਹੀਂ ਹੈ, ਤਾਂ ਕਿਰਪਾ ਕਰਕੇ ਧਿਆਨ ਦਿਓ ਕਿ 1 ਜੁਲਾਈ 2024 ਤੱਕ ਹਿਊਮ ਵਿਚਲੇ ਹਰ ਘਰ ਨੂੰ ਇਹ ਕੂੜੇਦਾਨ ਮਿਲ ਜਾਵੇਗਾ।

ਜੇਕਰ ਤੁਹਾਨੂੰ ਵੱਖਰੇ ਆਕਾਰ ਦੇ ਕੂੜੇਦਾਨ ਦੀ ਲੋੜ ਹੈ, ਜਾਂ ਤੁਹਾਡਾ ਕੋਈ ਕੂੜੇਦਾਨ ਗੁੰਮ ਹੋ ਗਿਆ ਹੈ ਜਾਂ ਟੁੱਟ ਗਿਆ ਹੈ, ਤਾਂ ਅੰਗਰੇਜ਼ੀ ਵਿੱਚ ਔਨਲਾਈਨ ਫਾਰਮ ਭਰੋ ਜਾਂ ਮੱਦਦ ਲਈ ਸਾਡੇ ਨਾਲ ਸੰਪਰਕ ਕਰੋ।

ਸਾਡੇ ਕੋਲ ਪੁਰਾਣੇ ਫ਼ਰਨੀਚਰ, ਉਪਕਰਨਾਂ, ਬੈਟਰੀਆਂ ਅਤੇ ਰੁੱਖਾਂ ਦੀਆਂ ਟਾਹਣੀਆਂ ਵਰਗੇ ਮੁਸ਼ਕਲ ਕੂੜੇ ਦੇ ਨਿਪਟਾਰੇ ਵਿੱਚ ਤੁਹਾਡੀ ਮੱਦਦ ਕਰਨ ਲਈ ਮੁਫ਼ਤ ਸੇਵਾਵਾਂ ਵੀ ਹਨ।

ਤੁਸੀਂ ਹਰ ਸਾਲ ਆਪਣੇ ਘਰ ਤੋਂ ਦੋ ਵਾਰ ਮੁਫ਼ਤ ਵਿੱਚ ਹਾਰਡ ਵੇਸਟ ਚੁੱਕੇ ਜਾਣ ਲਈ ਬੁੱਕ ਕਰ ਸਕਦੇ ਹੋ। ਇੱਥੇ ਇੱਕ ਵੀਡੀਓ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬੁੱਕ ਕਰਨਾ ਹੈ।

ਤੁਸੀਂ ਆਪਣੇ ਕੂੜੇ ਨੂੰ ਟਿਪ ਤੱਕ ਪਹੁੰਚਾਉਣ ਲਈ ਹਰ ਸਾਲ ਦੋ ਮੁਫ਼ਤ ਪਾਸ ਵੀ ਵਰਤ ਸਕਦੇ ਹੋ।

ਸਾਡੇ ਕੋਲ ਹਰ ਸਾਲ ਚਾਰ ਹਿਊਮ ਕਲੀਨ ਡੇਅ ਹੁੰਦੇ ਹਨ ਜਿੱਥੇ ਤੁਸੀਂ ਟਿਪ 'ਤੇ ਸੋਫ਼ੇ, ਗੱਦੇ, ਟਾਇਰ ਅਤੇ ਉਪਕਰਨ ਮੁਫ਼ਤ ਵਿੱਚ ਲਿਜਾ ਕੇ ਸੁੱਟ ਸਕਦੇ ਹੋ।

ਤੁਸੀਂ ਆਪਣੇ ਬਗੀਚੇ ਵਿੱਚ ਲੱਗੇ ਦਰਖਤਾਂ ਤੋਂ ਕੱਟੀਆਂ ਵੱਢੀਆਂ ਟਾਹਣੀਆਂ ਸਾਡੇ ਮੁਫ਼ਤ ਮਲਚਿੰਗ ਦਿਨਾਂ ਦੌਰਾਨ ਲਿਜਾ ਕੇ ਸੁੱਟ ਸਕਦੇ ਹੋ।

ਤੁਸੀਂ ਬੈਟਰੀਆਂ ਅਤੇ ਹੋਰ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਹਿਊਮ ਦੇ ਆਲੇ-ਦੁਆਲੇ ਦੇ ਸਥਾਨਾਂ' ਤੇ ਵੀ ਲੈ ਕੇ ਜਾ ਸਕਦੇ ਹੋ ਜੋ ਤੁਸੀਂ ਆਪਣੇ ਘਰੇਲੂ ਕੂੜੇਦਾਨਾਂ ਵਿੱਚ ਨਹੀਂ ਪਾ ਸਕਦੇ ਹੋ।

ਤੁਸੀਂ ਹਰੇਕ ਡੱਬੇ ਵਿੱਚ ਕੀ ਪਾ ਸਕਦੇ ਹੋ ਅਤੇ ਕੀ ਨਹੀਂ ਪਾ ਸਕਦੇ ਹੋ ਸਮੇਤ ਸਾਡੀਆਂ ਸਾਰੀਆਂ ਕੂੜਾ-ਕਰਕਟ ਸੇਵਾਵਾਂ ਦੀ ਵਿਸਤ੍ਰਿਤ ਗਾਈਡ ਲਈ, ਸਾਡੀ ਵੇਸਟ ਗਾਈਡ ਨੂੰ ਡਾਊਨਲੋਡ ਕਰੋ।

دليل النفايات | Waste Guide(PDF, 6MB)

ਲਾਇਬ੍ਰੇਰੀਆਂ

ਹਿਊਮ ਵਿੱਚ ਪੰਜ ਲਾਇਬ੍ਰੇਰੀਆਂ ਹਨ - ਬ੍ਰੌਡਮੀਡੋਜ਼, ਕ੍ਰੇਗੀਬਰਨ, ਗਲੈਡਸਟੋਨ ਪਾਰਕ, ਸਨਬਰੀ ਅਤੇ ਟੁੱਲਾਮਰੀਨ ਵਿੱਚ। ਸਾਰੇ ਕਮਿਊਨਿਟੀ ਮੈਂਬਰਾਂ ਲਈ ਲਾਇਬ੍ਰੇਰੀ ਦੀ ਮੈਂਬਰਸ਼ਿਪ ਮੁਫ਼ਤ ਹੈ।

ਸਾਰੀਆਂ ਲਾਇਬ੍ਰੇਰੀਆਂ ਵਿੱਚ Wi-Fi ਅਤੇ ਜਨਤਕ ਕੰਪਿਊਟਰ ਬਗ਼ੈਰ ਕਿਸੇ ਖ਼ਰਚੇ ਦੇ ਵਰਤਣ ਲਈ ਉਪਲਬਧ ਹਨ।

ਸਾਡੇ ਕੋਲ ਅੰਗਰੇਜ਼ੀ ਅਤੇ ਤੁਹਾਡੀ ਭਾਸ਼ਾ ਵਿੱਚ ਕਿਤਾਬਾਂ, ਰਸਾਲੇ ਅਤੇ ਹੋਰ ਸਰੋਤ ਉਪਲਬਧ ਹਨ ਜੋ ਤੁਸੀਂ ਉਧਾਰ ਲੈ ਸਕਦੇ ਹੋ।

ਅਸੀਂ ਮੁਫ਼ਤ ਲਾਇਬ੍ਰੇਰੀ ਪ੍ਰੋਗਰਾਮ ਵੀ ਚਲਾਉਂਦੇ ਹਾਂ ਜਿਵੇਂ ਕਿ ਦੋਭਾਸ਼ੀ ਕਹਾਣੀ ਸਮਾਂ, ਦੋਭਾਸ਼ੀ ਕੰਪਿਊਟਰ ਕਲਾਸਾਂ ਅਤੇ ਅੰਗਰੇਜ਼ੀ ਗੱਲਬਾਤ ਸਮੂਹ

ਤੁਸੀਂ ਹਿਊਮ ਲਾਇਬ੍ਰੇਰੀ ਦੀ ਕਿਸੇ ਵੀ ਸ਼ਾਖਾ ਵਿੱਚ ਵਿਅਕਤੀਗਤ ਤੌਰ 'ਤੇ ਹਾਜ਼ਰ ਹੋ ਕੇ ਲਾਇਬ੍ਰੇਰੀ ਦੇ ਮੈਂਬਰ ਬਣ ਸਕਦੇ ਹੋ। ਤੁਹਾਨੂੰ ਆਪਣੇ ਮੌਜੂਦਾ ਪਤੇ ਵਾਲੀ ਸ਼ਨਾਖਤ ਦੀ ਲੋੜ ਪਵੇਗੀ।

ਸਿੱਖਿਆ

ਸਾਡੇ ਕਮਿਊਨਿਟੀ ਸੈਂਟਰ ਕਈ ਕਿਸਮ ਦੀਆਂ ਅੰਗਰੇਜ਼ੀ ਭਾਸ਼ਾ ਦੀਆਂ ਕਲਾਸਾਂ, ਬੁਨਿਆਦੀ ਕੰਪਿਊਟਰ ਕਲਾਸਾਂ ਅਤੇ ਕਮਿਊਨਿਟੀ ਸਮਾਗਮਾਂ ਸਮੇਤ ਸਿੱਖਿਆ, ਜੀਵਨ ਸ਼ੈਲੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਨ । ਇਹਨਾਂ ਵਿੱਚੋਂ ਬਹੁਤ ਸਾਰੇ ਸੈਂਟਰ ਤੁਹਾਡੇ ਸਮਾਗਮਾਂ ਜਾਂ ਗਤੀਵਿਧੀਆਂ ਲਈ ਕਿਰਾਏ ' ਤੇ ਲੈਣ ਲਈ ਉਪਲਬਧ ਹਨ।

ਕਮਿਊਨਿਟੀ ਹੱਬ ਹਿਊਮ ਦੇ 15 ਸਕੂਲਾਂ ਵਿੱਚ ਸਥਿਤ ਹਨ। ਇਹ ਹੱਬ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਕਰਦੇ ਹਨ ਅਤੇ ਮਾਪਿਆਂ ਲਈ ਸਿਖਲਾਈ ਦੇ ਮੌਕੇ ਪ੍ਰਦਾਨ ਕਰਦੇ ਹਨ। ਇਹ ਹੱਬ ਸਥਾਨਕ ਭਾਈਚਾਰੇ ਵਿੱਚ ਰਹਿੰਦੇ ਪਰਿਵਾਰਾਂ ਦੇ ਨਾਲ-ਨਾਲ ਸਕੂਲੀ ਪਰਿਵਾਰਾਂ ਲਈ ਵੀ ਖੁੱਲ੍ਹੇ ਹਨ।

ਰੇਟਸ

ਆਸਟ੍ਰੇਲੀਆ ਵਿੱਚ ਸਾਰੇ ਜਾਇਦਾਦ ਦੇ ਮਾਲਕ ਭਾਈਚਾਰੇ ਨੂੰ ਸੜਕਾਂ, ਲਾਇਬ੍ਰੇਰੀਆਂ, ਖੇਡ ਮੈਦਾਨਾਂ, ਕਿੰਡਰਗਾਰਟਨ, ਅਤੇ ਕੂੜਾ ਅਤੇ ਰੀਸਾਈਕਲਿੰਗ ਸੇਵਾਵਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਸਥਾਨਕ ਕੌਂਸਲ ਨੂੰ ਰੇਟਸ ਦਾ ਭੁਗਤਾਨ ਕਰਦੇ ਹਨ।

ਰੇਟਸ ਦਾ ਭੁਗਤਾਨ ਤਿਮਾਹੀ ਤੌਰ 'ਤੇ ਹੁੰਦਾ ਹੈ ਜਾਂ ਤੁਸੀਂ ਸਾਲਾਨਾ ਪੂਰੀ ਰਕਮ ਦਾ ਭੁਗਤਾਨ ਕਰ ਸਕਦੇ ਹੋ। ਤੁਸੀਂ ਅੰਗਰੇਜ਼ੀ ਭਾਸ਼ਾ ਵਿੱਚ ਆਪਣੇ ਰੇਟਸ ਔਨਲਾਈਨ ਭਰ ਸਕਦੇ ਹੋ ਜਾਂ 9205 2200 'ਤੇ ਫ਼ੋਨ ਕਰ ਸਕਦੇ ਹੋ ਅਤੇ ਆਪਣੀ ਭਾਸ਼ਾ ਵਿੱਚ ਗਾਹਕ ਸੇਵਾ ਅਧਿਕਾਰੀ ਜਾਂ ਦੁਭਾਸ਼ੀਏ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ। ਤੁਸੀਂ ਆਪਣੇ ਰੇਟਸ ਡਾਕ ਰਾਹੀਂ ਪ੍ਰਾਪਤ ਕਰਨ ਦੀ ਬਜਾਏ ਆਪਣੀ ਈਮੇਲ ਰਾਹੀਂ ਪ੍ਰਾਪਤ ਕਰਨ ਲਈ ਵੀ ਰਜਿਸਟਰ ਕਰ ਸਕਦੇ ਹੋ।

ਜੇਕਰ ਤੁਹਾਨੂੰ ਆਪਣੇ ਰੇਟਸ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਭੁਗਤਾਨ ਕਰਨ ਲਈ ਹਫ਼ਤਾਵਾਰੀ, ਪੰਦਰਵਾੜੇ ਜਾਂ ਮਾਸਿਕ ਭੁਗਤਾਨ ਯੋਜਨਾ ਲਈ ਅਰਜ਼ੀ ਦੇ ਸਕਦੇ ਹੋ।ਸਾਡੇ ਨਾਲ ਸੰਪਰਕ ਕਰੋ ਜਾਂ ਵਿੱਤੀ ਤੰਗੀ ਸਹਾਇਤਾ ਲਈ ਅੰਗਰੇਜ਼ੀ ਵਿੱਚ ਔਨਲਾਈਨ ਅਰਜ਼ੀ ਦਿਓ।

ਦਰ ਬਰੋਸ਼ਰ | Rates Brochure 2024(PDF, 739KB)

2023 ਵਿੱਚ ਕੂੜਾ-ਕਰਕਟ ਸੇਵਾਵਾਂ ਮੁੱਹਈਆ ਕਰਨ ਦੀ ਲਾਗਤ ਨੂੰ ਆਮ ਰੇਟਸ ਤੋਂ ਹਟਾ ਦਿੱਤਾ ਗਿਆ ਸੀ ਅਤੇ ਕਰਬਸਾਈਡ ਵੇਸਟ ਚਾਰਜ ਅਤੇ ਪਬਲਿਕ ਵੇਸਟ ਚਾਰਜ ਨੂੰ ਤੁਹਾਡੇ ਰੇਟ ਨੋਟਿਸ 'ਤੇ ਵੱਖਰੇ ਤੌਰ 'ਤੇ ਸੂਚੀਬੱਧ ਕੀਤਾ ਗਿਆ ਸੀ।

ਅਸੀਂ ਹੋਰ ਵੇਰਵੇ ਪ੍ਰਦਾਨ ਕਰਨ ਲਈ ਵੇਸਟ ਸਰਵਿਸ ਚਾਰਜ ਤੱਥ-ਸ਼ੀਟ ਬਣਾਈ ਹੈ।

ਕੂੜਾ ਚੁੱਕਣ ਦੀ ਸੇਵਾ ਲਈ ਫ਼ੀਸ ਤੱਥ ਸ਼ੀਟ | Waste Service Charge fact sheet(PDF, 151KB)

ਪਾਲਤੂ ਅਤੇ ਜਾਨਵਰ

3 ਮਹੀਨਿਆਂ ਤੋਂ ਵੱਧ ਉਮਰ ਦੇ ਸਾਰੇ ਕੁੱਤਿਆਂ ਅਤੇ ਬਿੱਲੀਆਂ ਨੂੰ ਮਾਈਕ੍ਰੋਚਿੱਪ ਕੀਤਾ ਜਾਣਾ ਚਾਹੀਦਾ ਹੈ, ਨਸਬੰਦੀ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਡੇ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ, ਇਹ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਕਾਨੂੰਨ ਦੁਆਰਾ ਲੋੜੀਂਦਾ ਹੈ।

ਪਹਿਲੀ ਵਾਰ ਆਪਣੇ ਪਾਲਤੂ ਜਾਨਵਰ ਨੂੰ ਰਜਿਸਟਰ ਕਰਨ ਲਈ ਤੁਹਾਨੂੰ ਇੰਨ੍ਹਾਂ ਚੀਜ਼ਾਂ ਦੀ ਲੋੜ ਪਵੇਗੀ:

  • ਤੁਹਾਡੇ ਪਾਲਤੂ ਜਾਨਵਰ ਦੇ ਨਸਬੰਦੀ ਸਰਟੀਫ਼ਿਕੇਟ ਦੀ ਇੱਕ ਕਾਪੀ
  • ਤੁਹਾਡੇ ਪਾਲਤੂ ਜਾਨਵਰ ਦਾ ਮਾਈਕ੍ਰੋਚਿੱਪ ਨੰਬਰ।

ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਦਾ ਭੁਗਤਾਨ ਹਰ ਸਾਲ 10 ਅਪ੍ਰੈਲ ਤੱਕ ਕੀਤਾ ਜਾਣਾ ਲਾਜ਼ਮੀ ਹੈ। ਅਸੀਂ ਤੁਹਾਨੂੰ ਇਹ ਦੱਸਣ ਲਈ ਹਰ ਸਾਲ ਇੱਕ ਪੱਤਰ ਭੇਜਾਂਗੇ ਕਿ ਰਜਿਸਟ੍ਰੇਸ਼ਨ ਨਵਿਆਉਣ ਦੀ ਫ਼ੀਸ ਕਦੋਂ ਤੱਕ ਦੇਣੀ ਹੈ।

ਆਪਣੇ ਕੁੱਤੇ ਜਾਂ ਬਿੱਲੀ ਨੂੰ ਰਜਿਸਟਰ ਕਰਨ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਬੱਚੇ

ਅਸੀਂ ਬਹੁ-ਸੱਭਿਆਚਾਰਕ ਭਾਈਚਾਰਿਆਂ ਤੋਂ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਆਊਟਰੀਚ ਪ੍ਰੋਗਰਾਮ ਪੇਸ਼ ਕਰਦੇ ਹਾਂ:

  • ਰਜਿਸਟਰ ਕਰੋ ਅਤੇ ਕਿੰਡਰਗਾਰਟਨ ਪ੍ਰੋਗਰਾਮ ਵਿੱਚ ਹਿੱਸਾ ਲਓ।
  • ਜਣੇਪਾ ਅਤੇ ਬਾਲ ਸਿਹਤ, ਟੀਕਾਕਰਨ ਅਤੇ ਪਲੇਅ-ਗਰੁੱਪ ਸਮੇਤ ਕਿਸੇ ਵੀ ਸ਼ੁਰੂਆਤੀ ਸਾਲਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰੋ।
  • ਕਿੰਡਰਗਾਰਟਨ ਤੋਂ ਪ੍ਰਾਇਮਰੀ ਸਕੂਲ ਵਿੱਚ ਤਬਦੀਲੀ।

ਸਾਡੇ ਪ੍ਰੋਗਰਾਮ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਸਾਡੀ CALD ਆਊਟਰੀਚ ਸਹਾਇਤਾ ਟੀਮ ਨਾਲ ਸੰਪਰਕ ਕਰੋ (ਦੁਭਾਸ਼ੀਏ ਉਪਲਬਧ ਹਨ):

ਅਮਾਲ 0477 177 537 (ਅਰਬੀ ਬੋਲਣ ਵਾਲਾ)

ਪੈਟ 0477 339 996

ਜੱਚਾ-ਬੱਚਾ ਸਿਹਤ

ਅਸੀਂ ਆਪਣੇ ਭਾਈਚਾਰੇ ਨੂੰ ਮੁਫ਼ਤ ਮੁਫ਼ਤ ਜੱਚਾ-ਬੱਚਾ ਸਿਹਤ (MCH) ਸੇਵਾਵਾਂ ਪ੍ਰਦਾਨ ਕਰਦੇ ਹਾਂ। ਜੱਚਾ-ਬੱਚਾ ਸਿਹਤ ਨਰਸਾਂ, ਦਾਈਆਂ ਅਤੇ ਮਾਤਾ-ਪਿਤਾ ਸਿੱਖਿਅਕਾਂ ਦੀ ਸਾਡੀ ਸਮਰਪਿਤ ਟੀਮ ਤੁਹਾਡੇ ਬੱਚੇ ਦੀ ਦੇਖਭਾਲ ਅਤੇ ਸਿਹਤ ਬਾਰੇ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦੀ ਹੈ। ਇਹ ਸੇਵਾ ਜਨਮ ਤੋਂ ਲੈ ਕੇ ਸਕੂਲੀ ਉਮਰ ਤੱਕ ਦੇ ਬੱਚਿਆਂ ਲਈ ਹੈ।

ਟੀਕਾਕਰਨ ਪ੍ਰੋਗਰਾਮ

ਜੇਕਰ ਤੁਸੀਂ ਜਾਂ ਤੁਹਾਡਾ ਪਰਿਵਾਰ ਦੇਸ਼ ਵਿੱਚ ਨਵੇਂ ਹੋ, ਤਾਂ ਤੁਹਾਨੂੰ ਆਸਟ੍ਰੇਲੀਆ ਵਿੱਚ ਸਕੂਲ ਜਾਂ ਦੇਖਭਾਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਟੀਕਾਕਰਨ ਲਗਵਾਉਣ ਦੀ ਲੋੜ ਹੋ ਸਕਦੀ ਹੈ। ਟੀਕਾਕਰਨ ਆਪਣੇ ਆਪ ਨੂੰ, ਤੁਹਾਡੇ ਪਰਿਵਾਰ ਅਤੇ ਭਾਈਚਾਰੇ ਨੂੰ ਹਾਨੀਕਾਰਕ ਲਾਗਾਂ ਤੋਂ ਸੁਰੱਖਿਅਤ ਰੱਖਣ ਦਾ ਇੱਕ ਤਰੀਕਾ ਹੈ।

ਸਾਡਾ ਟੀਕਾਕਰਨ ਪ੍ਰੋਗਰਾਮ ਰਜਿਸਟਰਡ ਨਰਸਾਂ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਹਿਊਮ ਦੇ ਸਾਰੇ ਸਥਾਨਾਂ 'ਤੇ ਟੀਕਾਕਰਨ ਸੈਸ਼ਨ ਨਿਯਮਤ ਤੌਰ 'ਤੇ ਆਯੋਜਿਤ ਕੀਤੇ ਜਾਂਦੇ ਹਨ। ਅੰਗਰੇਜ਼ੀ ਵਿੱਚ ਔਨਲਾਈਨ ਟੀਕਾਕਰਨ ਸੈਸ਼ਨ ਬੁੱਕ ਕਰੋ ਜਾਂ ਸਾਡੀ ਟੀਕਾਕਰਨ ਟੀਮ ਨੂੰ 9356 6745 'ਤੇ ਫ਼ੋਨ ਕਰੋ। ਦੁਭਾਸ਼ੀਏ ਉਪਲਬਧ ਹਨ।

ਜੇਕਰ ਤੁਹਾਡੇ ਬੱਚੇ ਨੂੰ ਵਿਦੇਸ਼ਾਂ ਵਿੱਚ ਟੀਕੇ ਲਗਵਾਏ ਗਏ ਸਨ ਤਾਂ ਤੁਸੀਂ ਇਹ ਯਕੀਨੀ ਬਣਾਉਣ ਲਈ ਕਿ ਇਹ ਆਸਟ੍ਰੇਲੀਆ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ, ਉਸਦੇ ਟੀਕਾਕਰਨ ਇਤਿਹਾਸ ਦੀ ਸਮੀਖਿਆ ਕਰਨ ਲਈ ਕਹਿ ਸਕਦੇ ਹੋ।

20 ਸਾਲ ਤੋਂ ਘੱਟ ਉਮਰ ਦੇ ਲੋਕਾਂ, ਸ਼ਰਨਾਰਥੀਆਂ ਅਤੇ ਸ਼ਰਣ ਲੈਣ ਵਾਲੇ ਲੋਕਾਂ ਲਈ ਰਹਿੰਦੇ ਟੀਕੇ ਮੁਫ਼ਤ ਉਪਲਬਧ ਹਨ । ਜੇਕਰ ਤੁਹਾਡੇ ਬੱਚੇ ਨੂੰ ਟੀਕਾਕਰਨ ਲੱਗਣ ਵਾਲਾ ਰਹਿੰਦਾ ਹੈ ਜਾਂ ਤੁਹਾਨੂੰ ਪਤਾ ਨਹੀਂ ਹੈ ਕਿ ਉਹਨਾਂ ਨੂੰ ਕਿਹੜੇ ਟੀਕਿਆਂ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ 9356 6745 'ਤੇ ਸੰਪਰਕ ਕਰੋ।

ਲੰਬੇ ਦਿਨ ਦੀ ਦੇਖਭਾਲ (ਚਾਈਲਡ ਕੇਅਰ)

ਸਾਡਾ ਲੰਬੇ ਦਿਨ ਦੀ ਦੇਖਭਾਲ ਦਾ ਪ੍ਰੋਗਰਾਮ (ਜਿਸਨੂੰ ਚਾਈਲਡ ਕੇਅਰ ਵੀ ਕਿਹਾ ਜਾਂਦਾ ਹੈ) ਸਿਫ਼ਰ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਅਤੇ ਦੇਖਭਾਲ ਪ੍ਰਦਾਨ ਕਰਦਾ ਹੈ।

ਅਸੀਂ ਚਾਰ ਲੰਬੇ ਦਿਨ ਦੀ ਦੇਖਭਾਲ ਵਾਲੀਆਂ ਸੇਵਾਵਾਂ ਚਲਾਉਂਦੇ ਹਾਂ:

  • ਕ੍ਰੇਗੀਬਰਨ ਅਰਲੀ ਚਾਈਲਡਹੁੱਡ ਸਰਵਿਸ
  • ਹੋਮਸਟੈਡ ਚਾਈਲਡ ਐਂਡ ਫੈਮਲੀ ਸੈਂਟਰ
  • ਸਨਿੰਗਡੇਲ ਐਵੇਨਿਊ ਚਿਲਡਰਨ ਸੈਂਟਰ
  • ਵੈਸਟਮੇਰ ਚਿਲਡਰਨ ਸਰਵਿਸਜ਼ ਸੈਂਟਰ

ਤੁਸੀਂ ਇਸ ਵੈੱਬਪੰਨੇ 'ਤੇ ਆਪਣੇ ਪਸੰਦੀਦਾ ਸੈਂਟਰ ਵਿੱਚ ਆਪਣੇ ਬੱਚੇ ਦਾ ਨਾਮ ਦਰਜ ਕਰਵਾਉਣ ਲਈ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਉਡੀਕ ਸੂਚੀ ਵਿੱਚ ਸ਼ਾਮਲ ਹੋ ਸਕਦੇ ਹੋ।

ਕਿੰਡਰਗਾਰਟਨ

ਕਿੰਡਰਗਾਰਟਨ ਦੀ ਅਗਵਾਈ ਯੋਗ ਅਧਿਆਪਕਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਇਹ ਖੇਡ-ਆਧਾਰਿਤ ਪ੍ਰੋਗਰਾਮਾਂ ਰਾਹੀਂ ਸਿੱਖਿਆ ਦਾ ਸਮਰਥਨ ਕਰਦਾ ਹੈ। ਬੱਚਿਆਂ ਨੂੰ 3 ਸਾਲ ਤੋਂ ਕਿੰਡਰਗਾਰਟਨ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਤੁਸੀਂ ਅੰਗਰੇਜ਼ੀ ਵਿੱਚ ਇਸ ਵੈੱਬਸਾਈਟ 'ਤੇ ਆਪਣੇ ਬੱਚੇ ਨੂੰ ਕਿੰਡਰਗਾਰਟਨ ਲਈ ਰਜਿਸਟਰ ਕਰ ਸਕਦੇ ਹੋ। ਜੇਕਰ ਤੁਹਾਨੂੰ ਆਪਣਾ ਕਿੰਡਰਗਾਰਟਨ ਦਾਖ਼ਲਾ ਫਾਰਮ ਭਰਨ, ਤੁਹਾਡੀਆਂ ਤਰਜੀਹਾਂ ਨੂੰ ਅੱਪਡੇਟ ਕਰਨ, ਜਾਂ ਕਿੰਡਰਗਾਰਟਨ ਪ੍ਰੋਗਰਾਮ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਸਾਡੇ ਕਿਸੇ ਵੀ ਡਰਾਪ-ਇਨ ਸੈਸ਼ਨ ਵਿੱਚ ਸਾਨੂੰ ਮਿਲੋ। ਦੁਭਾਸ਼ੀਏ ਉਪਲਬਧ ਹਨ।

ਪਲੇਅ-ਗਰੁੱਪ

ਪਲੇਅ-ਗਰੁੱਪ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਦਾ ਇੱਕ ਸਮੂਹ ਹੁੰਦਾ ਹੈ ਜੋ ਆਪਣੇ ਛੋਟੇ ਬੱਚਿਆਂ ਦੇ ਨਾਲ ਖੇਡਣ ਅਤੇ ਸਮਾਜਿਕ ਮੇਲ-ਜੋਲ ਲਈ ਇਕੱਠੇ ਹੁੰਦੇ ਹਨ। ਪਲੇਅ-ਗਰੁੱਪ ਪਰਿਵਾਰਾਂ ਲਈ ਭਾਈਚਾਰੇ ਨਾਲ ਜੁੜੇ ਹੋਣ ਦੀ ਭਾਵਨਾ ਲੱਭਣ, ਦੋਸਤੀ ਪਾਉਣ ਅਤੇ ਵਿਚਾਰਾਂ ਅਤੇ ਜਾਣਕਾਰੀਆਂ ਨੂੰ ਸਾਂਝਾ ਕਰਨ ਦਾ ਇੱਕ ਸਥਾਨ ਹਨ।

ਸਾਡੀ ਵੈੱਬਸਾਈਟ 'ਤੇ ਅਜਿਹਾ ਪਲੇਅ-ਗਰੁੱਪ ਲੱਭੋ ਜੋ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਢੁੱਕਵਾਂ ਹੋਵੇ ਜਾਂ ਮੱਦਦ ਲਈ ਸਾਡੇ ਨਾਲ ਸੰਪਰਕ ਕਰੋ

ਸੀਨੀਅਰਜ਼ (ਬਜ਼ੁਰਗ ਲੋਕ)

ਅਸੀਂ ਬਜ਼ੁਰਗਾਂ ਨੂੰ ਭਾਈਚਾਰੇ ਵਿੱਚ ਸਰਗਰਮ ਰਹਿਣ ਵਿੱਚ ਮੱਦਦ ਕਰਨ ਲਈ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਾਂ।

ਸਾਡਾ ਐਕਟਿਵ ਏਜਿੰਗ ਪ੍ਰੋਗਰਾਮ ਮਜ਼ੇਦਾਰ ਅਤੇ ਦੋਸਤਾਨਾ ਤਰੀਕੇ ਨਾਲ ਸਿਹਤਮੰਦ ਅਤੇ ਸਰੀਰਕ ਤੌਰ 'ਤੇ ਸਰਗਰਮ ਰਹਿਣ ਲਈ ਸਾਡੇ ਭਾਈਚਾਰੇ ਦੀ ਸਹਾਇਤਾ ਕਰਦਾ ਹੈ।

ਬਜ਼ੁਰਗ ਲੋਕਾਂ ਕੋਲ ਸਾਡੇ ਸੀਨੀਅਰ ਸਿਟੀਜ਼ਨ ਸੈਂਟਰਾਂ ਰਾਹੀਂ ਭਾਈਚਾਰੇ ਵਿੱਚ ਸ਼ਾਮਲ ਹੋਣ ਦੇ ਬਹੁਤ ਸਾਰੇ ਮੌਕੇ ਹਨ।

ਅਸੀਂ ਇਕੱਲੇ ਵਿਅਕਤੀਆਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਘਰ ਵਿੱਚ ਆਤਮ-ਨਿਰਭਰ ਅਤੇ ਸੁਰੱਖਿਅਤ ਰਹਿਣ ਵਿੱਚ ਮੱਦਦ ਕਰਨ ਲਈ ਵੀ ਮੁੱਢਲੀ ਸਹਾਇਤਾ ਪ੍ਰਦਾਨ ਕਰਦੇ ਹਾਂ। ਇਸ ਵਿੱਚ ਤੁਹਾਡੇ ਘਰ ਨੂੰ ਸੁਰੱਖਿਅਤ ਬਣਾਉਣ ਲਈ ਸਫ਼ਾਈ, ਭੋਜਨ ਪਹੁੰਚਾਉਣਾ, ਜਾਇਦਾਦ ਦੀ ਸਾਂਭ-ਸੰਭਾਲ, ਨਹਾਉਣ ਵਿੱਚ ਮੱਦਦ ਅਤੇ ਹੱਥ ਪਾਉਣ ਵਾਲੀਆਂ ਰੇਲਾਂ ਲਗਾਉਣਾ ਅਤੇ ਰੈਂਪ ਬਣਾਉਣਾ ਸ਼ਾਮਲ ਹੈ ।

ਦੇਖਭਾਲ ਕਰਨ ਵਾਲਿਆਂ ਨੂੰ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਕਰਨ, ਆਪਣੀ ਦੇਖਭਾਲ ਕਰਨ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਂ ਦੇਣ ਵਿੱਚ ਮੱਦਦ ਕਰਨ ਲਈ ਰਾਹਤ ਦੇਖਭਾਲ ਵੀ ਉਪਲਬਧ ਹੈ ।

ਇਹਨਾਂ ਸੇਵਾਵਾਂ ਤੱਕ ਪਹੁੰਚ ਕਰਨ ਲਈ ਤੁਹਾਨੂੰ ਕਾਮਨਵੈਲਥ ਹੋਮ ਸਪੋਰਟ ਪ੍ਰੋਗਰਾਮ ਲਈ ਯੋਗਤਾ ਰੱਖਦੇ ਹੋਣ ਵਜੋਂ ਮੰਨਜ਼ੂਰੀ ਅਤੇ ਮੁਲਾਂਕਣ ਹੋਏ ਹੋਣ ਦੀ ਲੋੜ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਅਪਾਹਜਤਾ ਸਹਾਇਤਾ

ਅਸੀਂ ਅਪਾਹਜਤਾ ਵਾਲੇ ਵਸਨੀਕਾਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਪਹੁੰਚਯੋਗਤਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇਸ ਵਿੱਚ ਲੋਕਾਂ ਨੂੰ ਘਰ ਵਿੱਚ ਆਤਮ-ਨਿਰਭਰ ਅਤੇ ਸੁਰੱਖਿਅਤ ਰਹਿਣ ਵਿੱਚ ਮੱਦਦ ਕਰਨ ਲਈ ਸਹਾਇਤਾ ਕਰਨੀ ਸ਼ਾਮਲ ਹੈ, ਜਿਵੇਂ ਕਿ ਸਫ਼ਾਈ, ਭੋਜਨ ਪਹੁੰਚਾਉਣਾ, ਜਾਇਦਾਦ ਦੀ ਸਾਂਭ-ਸੰਭਾਲ, ਨਹਾਉਣ ਵਿੱਚ ਮੱਦਦ ਅਤੇ ਤੁਹਾਡੇ ਘਰ ਨੂੰ ਸੁਰੱਖਿਅਤ ਬਣਾਉਣ ਲਈ ਹੱਥ ਪਾਉਣ ਵਾਲੀਆਂ ਰੇਲਾਂ ਲਗਾਉਣਾ ਅਤੇ ਰੈਂਪ ਬਣਾਉਣਾ।

ਦੇਖਭਾਲ ਕਰਨ ਵਾਲਿਆਂ ਨੂੰ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਕਰਨ, ਆਪਣੀ ਦੇਖਭਾਲ ਕਰਨ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਂ ਦੇਣ ਵਿੱਚ ਮੱਦਦ ਕਰਨ ਲਈ ਰਾਹਤ ਦੇਖਭਾਲ ਵੀ ਉਪਲਬਧ ਹੈ ।

ਸੇਵਾ ਪ੍ਰਦਾਨ ਕਰਨ ਤੋਂ ਪਹਿਲਾਂ ਇੱਕ ਮੁਲਾਂਕਣ ਪੂਰਾ ਕੀਤਾ ਜਾਂਦਾ ਹੈ। ਤੁਹਾਡੇ ਲਈ ਕਿਹੜੀ ਮੱਦਦ ਉਪਲਬਧ ਹੋ ਸਕਦੀ ਹੈ ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ 9205 2883 'ਤੇ ਸੰਪਰਕ ਕਰੋ।

ਪਾਰਕਿੰਗ ਪਰਮਿਟ

ਜੇਕਰ ਤੁਹਾਨੂੰ ਕਾਫ਼ੀ ਜ਼ਿਆਦਾ ਅਪਾਹਜਤਾ ਹੈ ਜਾਂ ਸੱਟ ਲੱਗੀ ਹੋਈ ਹੈ, ਤਾਂ ਤੁਸੀਂ ਅਕਸੈਸਬਿਲਟੀ ਪਾਰਕਿੰਗ ਪਰਮਿਟ (Accessibility Parking Permit) ਲਈ ਯੋਗ ਹੋ ਸਕਦੇ ਹੋ। ਇਥੇ ਕਈ ਵੱਖ-ਵੱਖ ਕਿਸਮਾਂ ਦੇ ਪਰਮਿਟ ਹਨ ਜੋ ਤੁਹਾਨੂੰ ਆਮ ਤੋਂ ਦੁੱਗਣੇ ਸਮੇਂ ਲਈ ਅਪਾਹਜ ਪਾਰਕਿੰਗ ਸਥਾਨ ਅਤੇ/ਜਾਂ ਆਮ ਪਾਰਕਿੰਗ ਸਥਾਨ ਵਿੱਚ ਗੱਡੀ ਪਾਰਕ ਕਰਨ ਦੀ ਆਗਿਆ ਦਿੰਦੇ ਹਨ। ਅਕਸੈਸੀਬਲ ਪਾਰਕਿੰਗ ਪਰਮਿਟ ਡਰਾਈਵਰ, ਯਾਤਰੀ ਜਾਂ ਦੋਵਾਂ ਲਈ ਨਿਰਧਾਰਤ ਕੀਤੇ ਜਾ ਸਕਦੇ ਹਨ।

ਤੁਸੀਂ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਮਨੋਰੰਜਨ ਪਾਰਕਿੰਗ ਵੈੱਬਸਾਈਟ 'ਤੇ ਅਰਜ਼ੀ ਦੇ ਸਕਦੇ ਹੋ ਜਾਂ ਮੱਦਦ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਮਨੋਰੰਜਨ

ਅਸੀਂ ਬ੍ਰੌਡਮੀਡੋਜ਼, ਕ੍ਰੇਗੀਬਰਨ ਅਤੇ ਸਨਬਰੀ ਵਿੱਚ ਵਿੱਚ ਤਿੰਨ ਮਨੋਰੰਜਨ ਕੇਂਦਰ ਚਲਾਉਂਦੇ ਹਾਂ। ਸਵੀਮਿੰਗ ਪੂਲ, ਗਰੁੱਪ ਫਿਟਨੈਸ ਕਲਾਸਾਂ ਅਤੇ ਜਿੰਮ ਤੱਕ ਪਹੁੰਚ ਕਰਨ ਲਈ ਮਨੋਰੰਜਨ ਕੇਂਦਰ ਦੇ ਮੈਂਬਰ ਬਣੋ।

ਤੁਸੀਂ ਸਾਡੀਆਂ ਕਿਸੇ ਵੀ ਮੁਫ਼ਤ ਆਊਟਡੋਰ ਸੁਵਿਧਾਵਾਂ ਵਿੱਚ ਬਾਸਕਟਬਾਲ, ਨੈੱਟਬਾਲ, ਫੁੱਟਬਾਲ ਜਾਂ ਟੈਨਿਸ ਖੇਡ ਸਕਦੇ ਹੋ।

ਅਸੀਂ ਸਥਾਨਕ ਖੇਡ ਕਲੱਬਾਂ ਨੂੰ ਵਰਤਣ ਲਈ ਹਿਊਮ ਵਿੱਚ ਬਹੁਤ ਸਾਰੇ ਖੇਡ ਮੈਦਾਨ ਅਤੇ ਸਹੂਲਤਾਂ ਪ੍ਰਦਾਨ ਕਰਦੇ ਹਾਂ। ਨਵੇਂ ਮੈਂਬਰਾਂ ਦਾ ਸੁਆਗਤ ਹੈ।

ਯੋਜਨਾਬੰਦੀ ਅਤੇ ਬਿਲਡਿੰਗ ਪਰਮਿਟ

ਜੇ ਤੁਸੀਂ ਆਪਣੀ ਜਾਇਦਾਦ ਨੂੰ ਵੰਡਣਾ, ਕਿਸੇ ਇਮਾਰਤ ਨੂੰ ਬਣਾਉਣਾ, ਵਧਾਉਣਾ ਜਾਂ ਢਾਹੁਣਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਨੂੰ ਯੋਜਨਾਬੰਦੀ ਜਾਂ ਬਿਲਡਿੰਗ ਪਰਮਿਟ ਦੀ ਲੋੜ ਹੋ ਸਕਦੀ ਹੈ।

ਵਧੇਰੇ ਜਾਣਕਾਰੀ ਲਈ, ਜਾਂ ਅਰਜ਼ੀ ਦੇਣ ਵਿੱਚ ਮੱਦਦ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸੁਰੱਖਿਆ

ਵਿਕਟੋਰੀਆ ਦੇ ਐਮਰਜੈਂਸੀ ਪ੍ਰਬੰਧਨ ਪ੍ਰਬੰਧਾਂ ਵਿੱਚ ਕੌਂਸਲ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਸੀਂ ਕੁਦਰਤੀ ਐਮਰਜੈਂਸੀਆਂ ਦੇ ਖ਼ਤਰੇ ਨੂੰ ਪਛਾਣਦੇ ਅਤੇ ਘਟਾਉਂਦੇ ਹਾਂ ਅਤੇ ਅੱਗ, ਗਰਮੀ ਦੀਆਂ ਲਹਿਰਾਂ, ਮਹਾਂਮਾਰੀ ਅਤੇ ਹੜ੍ਹ ਵਰਗੀਆਂ ਚੀਜ਼ਾਂ ਲਈ ਤਿਆਰੀ ਕਰਨ ਲਈ ਆਪਣੇ ਭਾਈਚਾਰੇ ਨਾਲ ਮਿਲਕੇ ਕੰਮ ਕਰਦੇ ਹਾਂ।

ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਆਪ, ਆਪਣੇ ਪਰਿਵਾਰ ਅਤੇ ਆਪਣੇ ਪਾਲਤੂ ਜਾਨਵਰਾਂ ਲਈ ਐਮਰਜੈਂਸੀ ਹੋਣ ਦੀ ਸਥਿਤੀ ਲਈ ਯੋਜਨਾ ਬਣਾਓ। ਰੈੱਡ ਕਰਾਸ ਨੇ ਭਾਈਚਾਰਕ ਭਾਸ਼ਾਵਾਂ ਵਿੱਚ ਉਪਯੋਗੀ ਸਰੋਤ ਤਿਆਰ ਕੀਤੇ ਹਨ ਜਿਸ ਵਿੱਚ ਤੁਹਾਨੂੰ ਐਮਰਜੈਂਸੀ ਵਿੱਚ ਕੀ ਕਰਨ ਦੀ ਲੋੜ ਹੋ ਸਕਦੀ ਹੈ, ਸ਼ਾਮਿਲ ਹੈ।

ਗਰਮੀਆਂ ਆਉਣ 'ਤੇ, ਕੰਟਰੀ ਫਾਇਰ ਅਥਾਰਟੀ (CFA) ਇੱਕ 'ਫਾਇਰ ਡੈਂਜਰ ਪੀਰੀਅਡ' ਦੀ ਘੋਸ਼ਣਾ ਕਰੇਗੀ। ਇਸਦਾ ਮਤਲਬ ਹੈ ਕਿ ਘਾਹ ਜਾਂ ਜੰਗਲ ਵਿੱਚ ਅੱਗ ਲੱਗਣ ਦੀ ਸੰਭਾਵਨਾ ਸਾਲ ਦੇ ਬਾਕੀ ਸਮੇਂ ਦੇ ਮੁਕਾਬਲੇ ਜ਼ਿਆਦਾ ਹੈ। ਅੱਗ ਲੱਗਣ ਦੇ ਖ਼ਤਰੇ ਦੀ ਮਿਆਦ ਦੇ ਦੌਰਾਨ ਕੁੱਝ ਦਿਨਾਂ ਨੂੰ 'ਟੋਟਲ ਫਾਇਰ ਬੈਨ ਡੇਜ਼' ਕਿਹਾ ਜਾ ਸਕਦਾ ਹੈ। ਟੋਟਲ ਫਾਇਰ ਬੈਨ ਡੇਜ਼ 'ਤੇ, ਬਾਰਬੇਕਿਊ ਜਾਂ ਫਾਇਰ ਪਿਟ ਵਰਗੀ ਅੱਗ ਦੀ ਵਰਤੋਂ ਕਰਦੇ ਹੋਏ ਸਾਰੇ ਤਰੀਕਿਆਂ ਨਾਲ ਬਾਹਰੀ ਖਾਣਾ ਬਣਾਉਣ 'ਤੇ ਪਾਬੰਦੀ ਹੈ। ਇਹ ਭਾਈਚਾਰੇ ਵਿੱਚ ਸ਼ੁਰੂ ਹੋਣ ਵਾਲੀਆਂ ਅੱਗਾਂ ਨੂੰ ਰੋਕਣ ਵਿੱਚ ਮੱਦਦ ਕਰਨ ਲਈ ਹੈ।

ਜੇ ਤੁਸੀਂ ਘਾਹ ਦੇ ਮੈਦਾਨ, ਪਾਰਕਾਂ, ਪਸ਼ੂਆਂ ਦੇ ਵਾੜਿਆਂ ਜਾਂ ਜੰਗਲ ਦੇ ਕੋਲ ਰਹਿੰਦੇ ਜਾਂ ਕੰਮ ਕਰਦੇ ਹੋ ਅਤੇ ਘਾਹ ਦੀ ਅੱਗ ਸ਼ੁਰੂ ਹੋ ਜਾਂਦੀ ਹੈ, ਤਾਂ ਅੱਗ ਤੋਂ ਘੱਟੋ-ਘੱਟ ਦੋ ਗਲੀਆਂ ਪਿੱਛੇ ਚਲੇ ਜਾਓ। ਜੇਕਰ ਤੁਸੀਂ ਘਾਹ ਦੇ ਮੈਦਾਨ ਤੋਂ ਦੋ ਜਾਂ ਤਿੰਨ ਗਲੀਆਂ ਦੀ ਦੂਰੀ 'ਤੇ ਰਹਿੰਦੇ ਹੋ ਅਤੇ ਘਾਹ ਦੀ ਅੱਗ ਸ਼ੁਰੂ ਹੋ ਜਾਂਦੀ ਹੈ, ਤਾਂ ਜਿੱਥੇ ਤੁਸੀਂ ਹੋ ਉੱਥੇ ਹੀ ਰਹੋ। ਘਾਹ ਦੀ ਅੱਗ ਦੇ ਉਸਾਰੇ ਹੋਏ ਇਲਾਕਿਆਂ ਵਿੱਚ ਫ਼ੈਲਣ ਦੀ ਸੰਭਾਵਨਾ ਨਹੀਂ ਹੈ।

ਜੇਕਰ ਤੁਸੀਂ ਧੂੰਆਂ ਜਾਂ ਅੱਗ ਦੇਖ ਸਕਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। ਸੰਘਣੇ ਧੂੰਏਂ ਕਾਰਨ ਦੇਖਣਾ ਔਖਾ ਹੋ ਜਾਵੇਗਾ ਅਤੇ ਟ੍ਰੈਫਿਕ ਜਾਮ ਅਤੇ ਹਾਦਸੇ ਹੋਣ ਦੀ ਸੰਭਾਵਨਾ ਹੈ।

ਕਦੇ ਵੀ ਹੜ੍ਹ ਦੇ ਪਾਣੀ ਵਿੱਚ ਪੈਦਲ ਨਾ ਚੱਲੋ, ਨਾ ਖੇਡੋ, ਨਾ ਸਵਾਰੀ ਕਰੋ ਜਾਂ ਗੱਡੀ ਨਾ ਚਲਾਓ।

ਨੌਕਰੀਆਂ ਅਤੇ ਰੁਜ਼ਗਾਰ

ਅਸੀਂ ਮੁਫ਼ਤ ਵਿੱਚ ਸਥਾਨਕ ਲੋਕਾਂ ਲਈ ਸਥਾਨਕ ਨੌਕਰੀਆਂ ਪ੍ਰੋਗਰਾਮ ਚਲਾਉਂਦੇ ਹਾਂ ਜੋ ਰੁਜ਼ਗਾਰਦਾਤਾਵਾਂ ਨੂੰ ਸਥਾਨਕ ਨੌਕਰੀ ਦੇ ਉਮੀਦਵਾਰਾਂ ਨਾਲ ਜੋੜਦਾ ਹੈ। JobLink ਪੋਰਟਲ ਤੱਕ ਪਹੁੰਚਣ ਵਿੱਚ ਸਹਾਇਤਾ ਲਈ, ਸਾਡੇ JobLink ਸਪੋਰਟ ਅਫ਼ਸਰ ਨਾਲ 9205 2363 'ਤੇ ਸੰਪਰਕ ਕਰੋ। ਦੁਭਾਸ਼ੀਏ ਉਪਲਬਧ ਹਨ।

ਅਸੀਂ ਨਿਯਮਿਤ ਤੌਰ 'ਤੇ ਕੌਂਸਲ ਵਿੱਚ ਸਾਡੀ ਟੀਮ ਵਿੱਚ ਸ਼ਾਮਲ ਹੋਣ ਲਈ ਹੋਰ ਲੋਕਾਂ ਦੀ ਭਾਲ ਕਰਦੇ ਹਾਂ , ਜੋ ਕਿ ਰੋਮਾਂਚਕ ਪ੍ਰੋਜੈਕਟਾਂ 'ਤੇ ਕੰਮ ਕਰਦੇ ਹਨ ਜੋ ਭਾਈਚਾਰੇ ਵਿੱਚ ਇੱਕ ਅਸਲੀ ਫ਼ਰਕ ਲਿਆਉਣਗੇ ਅਤੇ ਹਿਊਮ ਦੇ ਭਵਿੱਖ ਨੂੰ ਆਕਾਰ ਦੇਣਗੇ। ਅਸੀਂ ਕਈ ਤਰ੍ਹਾਂ ਦੇ ਹੁਨਰ, ਅਨੁਭਵ ਅਤੇ ਪਿਛੋਕੜ ਵਾਲੇ ਲੋਕਾਂ ਦੀ ਭਾਲ ਕਰ ਰਹੇ ਹਾਂ।

ਮੇਰੇ ਇਲਾਕੇ ਵਿੱਚ ਕੀ ਹੈ?

ਤੁਹਾਡੇ ਇਲਾਕੇ ਵਿੱਚ ਅਤੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਇਹ ਪਤਾ ਲਗਾਉਣ ਲਈ ਨਕਸ਼ੇ 'ਤੇ ਕਲਿੱਕ ਕਰੋ ਜਾਂ ਪਤਾ ਭਰੋ। ਤੁਸੀਂ ਪਾਰਕਾਂ ਅਤੇ ਸਹੂਲਤਾਂ ਤੋਂ ਲੈ ਕੇ ਸਮਾਗਮਾਂ ਅਤੇ ਪ੍ਰੋਜੈਕਟਾਂ ਤੱਕ, ਅਤੇ ਨਾਲ ਹੀ ਤੁਹਾਡੇ ਸਥਾਨਕ ਕੌਂਸਲਰ ਕੌਣ ਹਨ ਅਤੇ ਕੂੜੇਦਾਨ ਚੁੱਕੇ ਜਾਣ ਦੇ ਦਿਨਾਂ ਤੱਕ ਸਭ ਕੁੱਝ ਲੱਭ ਸਕਦੇ ਹੋ। ਇਹ ਜਾਣਕਾਰੀ ਅੰਗਰੇਜ਼ੀ ਭਾਸ਼ਾ ਵਿੱਚ ਹੈ।

ਸੜਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ

ਅਸੀਂ ਨਵੀਆਂ ਭਾਈਚਾਰਕ ਸਹੂਲਤਾਂ, ਪ੍ਰੀ-ਸਕੂਲ ਅਤੇ ਨੇਬਰਹੁੱਡ ਘਰ ਬਣਾ ਰਹੇ ਹਾਂ। ਅਸੀਂ ਸੜਕਾਂ, ਫੁੱਟਪਾਥ, ਪੈਦਲ ਅਤੇ ਸਾਈਕਲ ਚਲਾਉਣ ਵਾਲੇ ਮਾਰਗਾਂ ਅਤੇ ਪੁਲਾਂ ਦਾ ਪੁਨਰ ਨਿਰਮਾਣ ਕਰ ਰਹੇ ਹਾਂ। ਅਤੇ ਅਸੀਂ ਖੇਡ ਰਿਜ਼ਰਵਾਂ, ਪਾਰਕਾਂ ਅਤੇ ਖੇਡ ਦੇ ਮੈਦਾਨਾਂ ਨੂੰ ਅੱਪਗ੍ਰੇਡ ਕਰ ਰਹੇ ਹਾਂ। ਤੁਹਾਡੇ ਇਲਾਕੇ ਵਿੱਚ ਕੀ ਹੋ ਰਿਹਾ ਹੈ ਦੀ ਪੜਚੋਲ ਕਰਨ ਲਈ ਨਕਸ਼ੇ ਵਿੱਚ ਆਪਣਾ ਪਤਾ ਭਰੋ।

This element requires javascript to be enabled.

Please wait while we load your map...