ਤੁਹਾਡੀ ਭਾਸ਼ਾ ਵਿੱਚ ਖ਼ਬਰਾਂ | Punjabi
ਆਪਣੇ ਹਰੇ ਕੂੜੇਦਾਨ ਬਾਰੇ ਹੋਰ ਜਾਣੋ
ਹਰੇ ਕੂੜੇਦਾਨ ਨੂੰ ਪ੍ਰਦਾਨ ਕਰਨ ਦਾ ਪੜਾਅ ਹੁਣ ਪੂਰਾ ਹੋ ਗਿਆ ਹੈ! ਅਸੀਂ ਪਿਛਲੇ ਕੁੱਝ ਮਹੀਨਿਆਂ ਵਿੱਚ 42,000 ਤੋਂ ਵੱਧ ਕੂੜੇਦਾਨ ਪ੍ਰਦਾਨ ਕੀਤੇ ਹਨ। ਹਿਊਮ ਸਿਟੀ ਦੇ ਹਰ ਘਰ ਵਿੱਚ ਹੁਣ ਭੋਜਨ ਅਤੇ ਬਗੀਚੇ ਵਾਲਾ ਕੂੜੇਦਾਨ ਹੋਵੇਗਾ।
ਹਰੇ ਕੂੜੇਦਾਨ ਦਾ ਉਦੇਸ਼ ਭੋਜਨ ਅਤੇ ਬਗੀਚੇ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਦੱਬੇ ਜਾਣ (ਲੈਂਡਫ਼ਿਲ) ਲਈ ਭੇਜਣ ਤੋਂ ਹਟਾਉਣ ਵਿੱਚ ਮੱਦਦ ਕਰਨਾ ਹੈ।
ਭਾਰ ਦੇ ਹਿਸਾਬ ਨਾਲ, ਭੋਜਨ ਲਾਲ ਕੂੜੇਦਾਨ ਦੀ ਸਮੱਗਰੀ ਦਾ ਅੱਧਾ ਹਿੱਸਾ ਬਣਾਉਂਦਾ ਹੈ।
ਲੈਂਡਫ਼ਿਲ ਵਿੱਚ ਜਾ ਕੇ, ਜੈਵਿਕ ਸਮੱਗਰੀ ਗਲ-ਸੜ੍ਹ ਜਾਂਦੀ ਹੈ ਅਤੇ ਮੀਥੇਨ ਗੈਸ ਵਰਗੀਆਂ ਹਾਨੀਕਾਰਕ ਗ੍ਰੀਨਹਾਊਸ ਗੈਸਾਂ ਪੈਦਾ ਕਰਦੀ ਹੈ ਜੋ ਜਲਵਾਯੂ ਤਬਦੀਲੀ ਵਿੱਚ ਯੋਗਦਾਨ ਪਾਉਂਦੀਆਂ ਹਨ।
ਜਿੱਥੇ ਕਿ, ਹਰੇ ਕੂੜੇਦਾਨ ਵਿੱਚ ਪਾਈ ਹਰ ਚੀਜ਼ ਖਾਦ ਵਿੱਚ ਬਦਲਣ ਲਈ ਸਥਾਨਕ ਸਹੂਲਤ ਵਿੱਚ ਜਾਂਦੀ ਹੈ!
ਤੁਸੀਂ ਹਰੇ ਕੂੜੇਦਾਨ ਵਿੱਚ ਕਿਸੇ ਵੀ ਕਿਸਮ ਦਾ ਭੋਜਨ ਪਾ ਸਕਦੇ ਹੋ, ਜਿਸ ਵਿੱਚ ਸ਼ਾਮਿਲ ਹਨ:
- ਮਾਸ ਅਤੇ ਹੱਡੀਆਂ
- ਚੀਜ਼ (ਪਨੀਰ)
- ਅੰਡੇ ਦੇ ਛਿਲਕੇ
- ਮਿਠਾਈਆਂ ਜਾਂ ਟੌਫੀਆਂ
- ਪ੍ਰੋਸੈਸਡ (ਤਿਆਰ ਅਤੇ ਡੱਬਾਬੰਦ) ਭੋਜਨ
ਯਕੀਨੀ ਬਣਾਓ ਕਿ ਤੁਸੀਂ ਹਰੇਕ ਤਰ੍ਹਾਂ ਦੀ ਡੱਬਾਬੰਦੀ (ਪੈਕੇਜਿੰਗ) ਨੂੰ ਹਟਾ ਦਿੰਦੇ ਹੋ!
ਪੈਕੇਜਿੰਗ ਲਾਲ ਕੂੜੇਦਾਨ ਵਿੱਚ ਸੁੱਟੀ ਜਾਂਦੀ ਹੈ।
ਤੁਸੀਂ ਆਪਣੇ ਹਰੇ ਕੂੜੇਦਾਨ ਵਿੱਚ ਪਲਾਸਟਿਕ (ਬਿਨ ਲਾਈਨਰ ਸਮੇਤ), ਚਾਹ ਦੀਆਂ ਥੈਲੀਆਂ, ਪਾਲਤੂ ਜਾਨਵਰਾਂ ਦੀ ਟੱਟੀ, ਬਿੱਲੀ ਦੀ ਟੱਟੀ, ਰੋੜੇ, ਮਿੱਟੀ ਜਾਂ ਲੱਕੜ ਵਰਗੀਆਂ ਚੀਜ਼ਾਂ ਨਹੀਂ ਪਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ, hume.vic.gov.au/green-bin ਵੇਖੋ।
ਚੋਣਾਂ/ਵਾਰਡਾਂ ਵਿੱਚ ਤਬਦੀਲੀਆਂ
ਵਿਕਟੋਰੀਆ ਦੀਆਂ ਕੌਂਸਲ ਚੋਣਾਂ ਦਿਨ ਸ਼ਨੀਵਾਰ 26 ਅਕਤੂਬਰ 2024 ਨੂੰ ਹੋਣਗੀਆਂ।
ਹਿਊਮ ਸਿਟੀ ਦੀ ਨੁਮਾਇੰਦਗੀ ਕੌਣ ਕਰੇਗਾ ਇਸ ਲਈ ਵੋਟ ਕਰਨ ਦਾ ਇਹ ਤੁਹਾਡਾ ਮੌਕਾ ਹੈ।
ਹਿਊਮ ਸਿਟੀ ਕੌਂਸਲ 11 ਵਾਰਡਾਂ ਵਿੱਚ ਤਬਦੀਲ ਹੋ ਜਾਵੇਗੀ, ਹਰ ਇੱਕ ਵਾਰਡ ਦੀ ਨੁਮਾਇੰਦਗੀ ਕੌਂਸਲਰ ਦੁਆਰਾ ਕੀਤੀ ਜਾਵੇਗੀ।
11 ਵਾਰਡਾਂ ਵਿੱਚ ਬਦਲਣ ਦਾ ਫ਼ੈਸਲਾ ਫਰਵਰੀ 2024 ਵਿੱਚ ਵਿਕਟੋਰੀਆ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੁਆਰਾ ਲਿਆ ਗਿਆ ਸੀ।
ਇਸਦਾ ਉਦੇਸ਼ ਸਥਾਨਕ ਨੁਮਾਇੰਦਗੀ ਨੂੰ ਬਿਹਤਰ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਹਿਊਮ ਦੇ ਹਰੇਕ ਖੇਤਰ ਦੀ ਚੰਗੀ ਤਰ੍ਹਾਂ ਨੁਮਾਇੰਦਗੀ ਹੋਵੇ।
ਚੋਣਾਂ ਤੋਂ ਪਹਿਲਾਂ, ਕੌਂਸਲਾਂ ਦੁਆਰਾ ਇਹ ਯਕੀਨੀ ਬਣਾਉਣਾ ਲਾਜ਼ਮੀ ਹੁੰਦਾ ਹੈ ਕਿ ਉਹ ਕੋਈ ਵੀ ਅਜਿਹੀ ਜਾਣਕਾਰੀ ਨਾ ਪ੍ਰਕਾਸ਼ਿਤ ਕਰਨ ਜਾਂ ਨਾ ਹੀ ਫ਼ੈਲਾਉਣ, ਜੋ ਚੋਣ ਦੀ ਵੋਟਿੰਗ 'ਤੇ ਅਸਰ ਪਾ ਸਕਦੀ ਹੈ।
ਮੰਗਲਵਾਰ 17 ਸਤੰਬਰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਨੀਵਾਰ 26 ਅਕਤੂਬਰ ਸ਼ਾਮ 6 ਵਜੇ ਤੱਕ, ਅਸੀਂ ਸਿਰਫ਼ ਜ਼ਰੂਰੀ ਖ਼ਬਰਾਂ ਹੀ ਸਾਂਝੀਆਂ ਕਰਾਂਗੇ।
ਵੋਟ ਪਾਉਣੀ ਲਾਜ਼ਮੀ ਹੈ।
ਜੇਕਰ ਤੁਸੀਂ:
- 18 ਸਾਲ ਜਾਂ ਵੱਧ ਉਮਰ ਦੇ ਹੋ
- ਆਸਟ੍ਰੇਲੀਆ ਦੇ ਨਾਗਰਿਕ ਹੋ
- ਆਪਣੇ ਰਿਹਾਇਸ਼ੀ ਪਤੇ 'ਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਹੋ।
ਵੋਟ ਪਾਉਣ ਲਈ ਰਜਿਸਟਰ ਕਰਨ ਲਈ, ਜਾਂ ਆਪਣੇ ਵੇਰਵਿਆਂ ਦੀ ਜਾਂਚ ਕਰਨ ਜਾਂ ਬਦਲਣ ਲਈ www.vec.vic.gov.au/enrolment.
ਚੋਣ ਡਾਕ ਰਾਹੀਂ (ਪੋਸਟਲ ਬੈਲਟ) ਰਾਹੀਂ ਕਰਵਾਈ ਜਾਵੇਗੀ।
ਚੋਣ ਪੱਤਰ ਤੁਹਾਡੇ ਨਾਮ ਦਰਜ ਕੀਤੇ ਪਤੇ 'ਤੇ ਭੇਜਿਆ ਜਾਵੇਗਾ।
ਤੁਹਾਨੂੰ ਆਪਣਾ ਚੋਣ-ਪੱਤਰ ਪੈਕ ਮੰਗਲਵਾਰ 8 ਅਕਤੂਬਰ – ਵੀਰਵਾਰ 10 ਅਕਤੂਬਰ ਦੇ ਵਿਚਕਾਰ ਪ੍ਰਾਪਤ ਹੋਵੇਗਾ।
ਆਪਣੇ ਚੋਣ-ਪੱਤਰ ਨੂੰ ਭਰੋ ਅਤੇ ਸ਼ੁੱਕਰਵਾਰ 25 ਅਕਤੂਬਰ ਨੂੰ ਸ਼ਾਮ 6 ਵਜੇ ਤੱਕ ਡਾਕ ਰਾਹੀਂ ਭੇਜ ਦਿਓ।
ਸਾਡੇ ਨਾਲ ਆਪਣੇ ਮੌਸਮੀ ਨੁਕਤੇ, ਫ਼ੋਟੋਆਂ ਅਤੇ ਕਹਾਣੀਆਂ ਸਾਂਝੀਆਂ ਕਰੋ!
ਹਿਊਮ ਹਾਈਲਾਈਟ ਦੇ ਸਾਡੇ ਅਗਲੇ ਪ੍ਰਕਾਸ਼ਨ ਲਈ, ਅਸੀਂ ਆਪਣੇ ਭਾਈਚਾਰੇ ਤੋਂ ਉਨ੍ਹਾਂ ਦੀ ਰਾਏ ਜਾਣਨਾ ਚਾਹੁੰਦੇ ਹਾਂ!
ਹਿਊਮ ਹਾਈਲਾਈਟ ਦੇ ਸਾਡੇ ਅਗਲੇ ਪ੍ਰਕਾਸ਼ਨ ਵਿੱਚ ਛਪਣ ਦਾ ਮੌਕਾ ਪ੍ਰਾਪਤ ਕਰਨ ਲਈ ਆਪਣੇ ਮੌਸਮੀ ਨੁਕਤੇ, ਫ਼ੋਟੋਆਂ, ਪਕਵਾਨਾਂ ਜਾਂ ਬਸੰਤ ਰੁੱਤ ਦੀਆਂ ਯਾਦਗਾਰੀ ਗੱਲਾਂ ਨੂੰ ਸਾਂਝਾ ਕਰੋ।
ਸਾਡੇ ਨਾਲ ਆਪਣੇ ਮੌਸਮੀ ਨੁਕਤੇ, ਫ਼ੋਟੋਆਂ ਅਤੇ ਕਹਾਣੀਆਂ ਸਾਂਝੀਆਂ ਕਰੋ!
Bookable (ਬੁੱਕਏਬਲ)
ਹੁਣ ਤੁਸੀਂ ਆਸਾਨੀ ਨਾਲ ਕੌਂਸਲ ਦੀਆਂ ਸਹੂਲਤਾਂ ਅਤੇ ਸਥਾਨਾਂ ਨੂੰ ਔਨਲਾਈਨ ਬੁੱਕ ਕਰ ਸਕਦੇ ਹੋ।
ਸਾਡਾ ਨਵਾਂ ਪਲੇਟਫਾਰਮ Bookable ਤੁਹਾਨੂੰ ਕੌਂਸਲ ਦੀਆਂ ਵੱਖ-ਵੱਖ ਸਹੂਲਤਾਂ ਨੂੰ ਖੋਜਣ, ਦੇਖਣ ਅਤੇ ਬੁੱਕ ਕਰਨ ਦੀ ਸੁਵਿਧਾ ਦਿੰਦਾ ਹੈ।
ਸੁਵਿਧਾਵਾਂ ਵਿੱਚ ਕਮਿਊਨਿਟੀ ਸੈਂਟਰ, ਹਾਲ, ਸੀਨੀਅਰ ਸਿਟੀਜ਼ਨ ਸੈਂਟਰ, ਯੂਥ ਸੈਂਟਰ ਕਮਿਊਨਿਟੀ ਬੱਸਾਂ ਅਤੇ ਹੋਰ ਬਹੁਤ ਕੁੱਝ ਸ਼ਾਮਿਲ ਹੈ।
ਹਿਊਮ ਸਿਟੀ ਵਿੱਚ ਹਰ ਕਿਸਮ ਦੇ ਸਮਾਗਮ ਲਈ ਢੁੱਕਵੇਂ ਸਥਾਨ ਹਨ ਜਿਵੇਂ ਕਿ - ਜਨਮ ਦਿਨ ਦੀਆਂ ਪਾਰਟੀਆਂ, ਵਿਆਹਾਂ, ਕੰਮ ਸੰਬੰਧੀ ਸਮਾਗਮਾਂ ਅਤੇ ਹੋਰ ਬਹੁਤ ਕੁੱਝ ਲਈ।
ਤੁਸੀਂ ਆਪਣੇ ਖਾਤੇ ਤੋਂ ਇੱਕ ਵਾਰ ਲਈ ਜਾਂ ਕਈ ਵਾਰ ਲਈ ਬੁਕਿੰਗ ਕਰ ਸਕਦੇ ਹੋ ਅਤੇ ਆਪਣੇ ਖਾਤੇ ਤੋਂ ਆਪਣੀ ਬੁਕਿੰਗ ਅਤੇ ਭੁਗਤਾਨਾਂ ਨੂੰ ਔਨਲਾਈਨ ਪ੍ਰਬੰਧਿਤ ਕਰ ਸਕਦੇ ਹੋ।
Bookable ਖਾਤੇ ਨੂੰ ਦੇਖਣ ਅਤੇ ਰਜਿਸਟਰ ਕਰਨ ਲਈ hume.bookable.net.au 'ਤੇ ਜਾਓ ਜਾਂ Bookable ਦੀ ਵਰਤੋਂ ਬਾਰੇ ਹੋਰ ਜਾਣਕਾਰੀ ਲੈਣ ਲਈ hume.vic.gov.au/bookings-how-to 'ਤੇ ਜਾਓ।