ਪੰਜਾਬੀ| Green bin roll-out Punjabi

ਜਲਦੀ ਹੀ ਹਿਊਮ ਦੇ ਹਰ ਘਰ ਵਿੱਚ ਇੱਕ ਹਰੇ ਰੰਗ ਦਾ ਕੂੜੇਦਾਨ ਹੋਵੇਗਾ।

ਇਸ ਕੂੜੇਦਾਨ 'ਤੇ ਚਮਕੀਲੇ ਹਰੇ ਰੰਗ ਦਾ ਢੱਕਣ ਲੱਗਿਆ ਹੁੰਦਾ ਹੈ ਅਤੇ ਇਸ ਦੀ ਵਰਤੋਂ ਭੋਜਨ ਦੀ ਰਹਿੰਦ-ਖੂਹੰਦ ਅਤੇ ਬਗੀਚੇ ਦੀ ਕਾਂਟ-ਛਾਂਟ ਨੂੰ ਰੀਸਾਈਕਲ ਕਰਨ ਲਈ ਕੀਤੀ ਜਾਂਦੀ ਹੈ।

ਸਾਡੇ ਭੋਜਨ ਦੀ ਰਹਿੰਦ-ਖੂਹੰਦ ਅਤੇ ਬਗੀਚੇ ਦੀ ਕਾਂਟ-ਛਾਂਟ ਨੂੰ ਖਾਦ ਵਿੱਚ ਰੀਸਾਈਕਲ ਕਰਨ ਨਾਲ ਜਲਵਾਯੂ ਪਰਿਵਰਤਨ ਨੂੰ ਰੋਕਣ ਵਿੱਚ ਮੱਦਦ ਮਿਲਦੀ ਹੈ ਅਤੇ ਲੈਂਡਫਿਲ (ਜ਼ਮੀਨ ਵਿੱਚ ਦੱਬੇ ਜਾਣ ਵਾਲੇ ਕੂੜੇ) ਦਾ ਖ਼ਰਚਾ ਘੱਟ ਜਾਂਦਾ ਹੈ।

2030 ਤੱਕ, ਕੌਂਸਲਾਂ ਵੱਲੋਂ ਸਾਰੇ ਘਰਾਂ ਨੂੰ ਹਰੇ ਰੰਗ ਦਾ ਕੂੜੇਦਾਨ ਪ੍ਰਦਾਨ ਕਰਨਾ ਵਿਕਟੋਰੀਆ ਸਰਕਾਰ ਦੀ ਨੀਤੀ ਵੀ ਹੈ।

ਤੁਹਾਡਾ ਕੂੜਾ ਇਕੱਠਾ ਕੀਤੇ ਜਾਣ ਵਾਲਾ ਦਿਨ (ਬਿਨ ਡੇਅ ਅਤੇ ਕਲੈਕਸ਼ਨ ਸ਼ਡਿਊਲ) ਨਹੀਂ ਬਦਲ ਰਿਹਾ ਹੈ। 

ਆਮ (ਲਾਲ ਢੱਕਣ ਵਾਲੇ) ਕੂੜੇਦਾਨ ਅਜੇ ਵੀ ਹਫ਼ਤੇ ਤੋਂ ਖ਼ਾਲੀ ਕੀਤੇ ਜਾਣਗੇ।

ਰੀਸਾਈਕਲਿੰਗ (ਪੀਲੇ ਢੱਕਣ ਵਾਲੇ) ਕੂੜੇਦਾਨ ਨੂੰ ਅਜੇ ਵੀ ਹਰ ਦੋ ਹਫ਼ਤਿਆਂ ਬਾਅਦ ਖ਼ਾਲੀ ਕੀਤਾ ਜਾਵੇਗਾ।

ਮੇਰੇ ਕੋਲ ਹਰਾ ਕੂੜੇਦਾਨ ਨਹੀਂ ਹੈ

ਜੇਕਰ ਤੁਹਾਡੇ ਕੋਲ ਹਰਾ ਕੂੜੇਦਾਨ ਨਹੀਂ ਹੈ, ਤਾਂ ਇਹ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਮੁਹੱਈਆ ਕੀਤਾ ਜਾਵੇਗਾ।

ਤੁਹਾਨੂੰ ਆਪਣੇ ਭੋਜਨ ਦੀ ਰਹਿੰਦ-ਖੂਹੰਦ ਨੂੰ ਕੂੜੇਦਾਨ ਤੱਕ ਲਿਜਾਣ ਵਿੱਚ ਮੱਦਦ ਕਰਨ ਲਈ ਇੱਕ ਰਸੋਈ ਕੈਡੀ ਵੀ ਮਿਲੇਗੀ।

ਤੁਸੀਂ ਜੁਲਾਈ ਤੋਂ ਆਪਣੇ ਨਵੇਂ ਹਰੇ ਰੰਗ ਦੇ ਕੂੜੇਦਾਨ ਦੀ ਵਰਤੋਂ ਕਰਨਾ ਸ਼ੁਰੂ ਕਰ ਸਕਦੇ ਹੋ।

ਹਰੇ ਕੂੜੇਦਾਨ ਹਰ ਦੂਜੇ ਹਫ਼ਤੇ ਖ਼ਾਲੀ ਕੀਤੇ ਜਾਂਦੇ ਹਨ, ਰੀਸਾਈਕਲਿੰਗ ਕੂੜੇਦਾਨ ਦੇ ਨਾਲ ਵਾਰੀ ਲੈਂਦੇ ਹੋਏ।

ਆਪਣੇ ਪਤੇ ਦੀ ਖੋਜ ਕਰਨ ਅਤੇ ਇਹ ਪਤਾ ਲਗਾਉਣ ਲਈ ਇਸ ਟੂਲ ਦੀ ਵਰਤੋਂ ਕਰੋ ਕਿ ਤੁਹਾਡਾ ਕੂੜੇਦਾਨ ਕਦੋਂ ਡਿਲੀਵਰ ਕੀਤਾ ਜਾਣਾ ਹੈ: hume.vic.gov.au/bin-day

ਇਹ ਤੁਹਾਨੂੰ ਇਹ ਵੀ ਦੱਸੇਗਾ ਕਿ ਜੁਲਾਈ ਵਿੱਚ ਕਿਹੜੀ ਤਾਰੀਖ਼ ਤੋਂ ਇਸ ਕੂੜੇਦਾਨ ਨੂੰ ਖ਼ਾਲੀ ਕਰਨ ਲਈ ਬਾਹਰ ਰੱਖਣਾ ਸ਼ੁਰੂ ਕਰਨਾ ਹੈ।

ਹਰੇ ਕੂੜੇਦਾਨ ਦੀ ਕੀਮਤ ਜੁਲਾਈ/ਅਗਸਤ ਵਿੱਚ ਤੁਹਾਡੇ ਰੇਟਸ ਨੋਟਿਸ 'ਤੇ ਕਰਬਸਾਈਡ ਵੇਸਟ ਚਾਰਜ ਵਿੱਚ ਸ਼ਾਮਲ ਕੀਤੀ ਜਾਵੇਗੀ।

ਡਿਲੀਵਰੀ ਸੂਚੀ:

ਅਪ੍ਰੈਲ/ਮਈ: ਕ੍ਰੈਗੀਬਰਨ, ਕਲਕਾਲੋ

ਮਈ: ਐਟਵੁੱਡ, ਕੈਂਪਬੈਲਫੀਲਡ, ਕੂਲਾਰੂ, ਡੱਲਾਸ, ਫੌਕਨਰ, ਗ੍ਰੀਨਵੇਲ, ਰੌਕਸਬਰਗ ਪਾਰਕ, ਵੈਸਟਮੀਡੋਜ਼

ਮਈ/ਜੂਨ: ਬ੍ਰੌਡਮੀਡੋਜ਼, ਡਿਗਰਜ਼ ਰੈਸਟ, ਮੀਡੋ ਹਾਈਟਸ, ਯੂਰੋਕੇ

ਜੂਨ: ਬੂਲਾ, ਕਲਾਰਕਫੀਲਡ, ਗਲੈਡਸਟੋਨ ਪਾਰਕ, ਜਾਕਾਨਾ, ਕੀਲੋਰ, ਸਨਬਰੀ, ਤੁਲਾਮਾਰੀਨ, ਵਾਈਲਡਵੁੱਡ

ਮੇਰੇ ਕੋਲ ਹਰਾ ਕੂੜੇਦਾਨ ਹੈ

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਹਰੇ ਰੰਗ ਦਾ ਕੂੜੇਦਾਨ ਹੈ, ਤਾਂ ਤੁਸੀਂ ਇਸਨੂੰ ਆਮ ਵਾਂਗ ਵਰਤਣਾ ਜਾਰੀ ਰੱਖ ਸਕਦੇ ਹੋ।

ਇਸ ਵਿੱਚ ਪੁਰਾਣ ਭੋਜਨ ਅਤੇ ਬਗੀਚੇ ਵਾਲਾ ਕੂੜੇਦਾਨ ਸ਼ਾਮਲ ਹੈ ਜਿਸ ਵਿੱਚ ਇੱਕ ਵੱਖਰੇ ਰੰਗ ਦਾ ਢੱਕਣ ਹੁੰਦਾ ਹੈ (ਆਮ ਤੌਰ 'ਤੇ ਗੂੜ੍ਹਾ ਹਰਾ ਜਾਂ ਗੂੜ੍ਹਾ ਲਾਲ)।

1 ਜੁਲਾਈ 2024 ਤੋਂ, ਹਰੇ ਕੂੜੇਦਾਨ ਦੀ ਕੀਮਤ ਹੁਣ ਤੁਹਾਡੇ ਰੇਟਸ ਨੋਟਿਸ 'ਤੇ ਵੱਖਰੀ ਫ਼ੀਸ ਨਹੀਂ ਹੋਵੇਗੀ।

ਇਹ ਜੁਲਾਈ/ਅਗਸਤ ਵਿੱਚ ਤੁਹਾਡੇ ਰੇਟਸ ਨੋਟਿਸ 'ਤੇ ਕਰਬਸਾਈਡ ਵੇਸਟ ਚਾਰਜ ਵਿੱਚ ਸ਼ਾਮਲ ਕੀਤਾ ਜਾਵੇਗਾ।